ਡੇਟਾ ਸੁਰੱਖਿਆ ਲੋੜਾਂ ਦੇ ਤਹਿਤ ਪੀੜਤ ਸਹਾਇਤਾ (Victim Support), ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵੇਗੀ ਕਿ ਅਸੀਂ ਤੁਹਾਡੇ ਨਾਲ ਸੰਬੰਧਿਤ ਜਾਣਕਾਰੀ ਦਾ ਕਿ ਕਰਦੇ ਹਾਂ।
ਪੀੜਤ ਸਹਾਇਤਾ (Victim Support), ਪੀੜਤਾਂ ਅਤੇ ਅਪਰਾਧ ਦੇ ਗਵਾਹਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਜਨਤਕ ਕੰਮ ਕਰਨ ਦੇ ਅਧਾਰ ‘ਤੇ ਤੁਹਾਡੇ ਨਾਲ ਸੰਬੰਧਿਤ ਜਾਣਕਾਰੀ ਪ੍ਰੋਸੈਸ ਕਰਦਾ ਹੈ।
ਇਹ ਜਾਣਕਾਰੀ, ਅਪਰਾਧ ਦੇ ਵੇਰਵਿਆਂ ਸਮੇਤ ਤੁਹਾਡੇ ਨਾਲ ਸੰਬੰਧਿਤ ਅਤੇ ਸਾਡੇ ਵੱਲੋਂ ਤੁਹਾਨੂੰ ਦਿੱਤੀ ਗਈ ਕਿਸੇ ਵੀ ਮਦਦ ਨਾਲ ਸੰਬੰਧਿਤ ਹੋ ਸਕਦੀ ਹੈ।
ਪੀੜਤ ਸਹਾਇਤਾ (Victim Support), ਤੁਹਾਡੀ ਜਾਣਕਾਰੀ ਦੀ ਵਰਤੋਂ ਤੁਹਾਡੇ ਨਾਲ ਸਹਿਮਤ ਹੋਈ ਸਹਾਇਤਾ ਦੇਣ ਲਈ ਅਗਲੀ ਕਾਰਵਾਈ ਕਰਨ ਲਈ ਕਰਦਾ ਹੈ।
ਤੁਹਾਡੀ ਜਾਣਕਾਰੀ ਆਮ ਤੌਰ ‘ਤੇ ਸਿਰਫ ਉਦੋਂ ਸਾਂਝੀ ਕੀਤੀ ਜਾਏਗੀ ਜਦੋਂ ਪੀੜਤ ਸਹਾਇਤਾ (Victim Support) ਨੂੰ ਅਜਿਹਾ ਕਰਨ ਦੀ ਇਜਾਜ਼ਤ ਹੋਵੇਗੀ ਅਤੇ ਤੁਹਾਡੇ ਨਾਲ ਸਹਿਮਤ ਹੋਈ ਕਿਸੇ ਸਹਾਇਤਾ ਲਈ ਅਜਿਹਾ ਕਰਨਾ ਢੁੱਕਵਾਂ ਹੋਵੇ, ਬਸ਼ਰਤੇ ਸਾਨੂੰ ਇਹ ਯਕੀਨ ਹੋਵੇ ਕਿ ਤੁਸੀਂ ਜਾਂ ਕਿਸੇ ਹੋਰ ਵਿਅਕਤੀ ਨੂੰ ਇਸ ਤੋਂ ਕੋਈ ਮਹੱਤਵਪੂਰਣ ਖਤਰਾ ਨਹੀਂ ਹੋਵੇਗਾ।
ਜਾਣਕਾਰੀ ਨੂੰ ਜਿਸ ਉਦੇਸ਼ ਲਈ ਰੱਖਿਆ ਗਿਆ ਹੈ, ਸਿਰਫ ਉਸ ਉਦੇਸ਼ ਮੁਤਾਬਕ ਲੋੜੀਂਦਾ ਸਮੇਂ ਲਈ ਹੀ ਜਾਣਕਾਰੀ ਨੂੰ ਰੱਖਿਆ ਜਾਵੇਗਾ।
ਤੁਹਾਨੂੰ ਆਪਣੇ ਬਾਰੇ ਜਾਣਕਾਰੀ ਨੂੰ ਪ੍ਰੋਸੈਸ ਕਰਨ ‘ਤੇ ਇਤਰਾਜ਼ ਕਰਨ ਦਾ ਅਧਿਕਾਰ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ www.victimsupport.org.uk/yourdata ‘ਤੇ ਸੰਪਰਕ ਕਰੋ